Home>>Education>>ਸੱਤਿਆਜੀਤ ਮਜੀਠੀਆ ਵਲੋਂ ਖ਼ਾਲਸਾ ਕਾਲਜ ਵਿਖੇ ‘ਡਿਵੈਲਪਮੈਂਟ ਸੈਂਟਰ’ ਦਾ ਉਦਘਾਟਨ
EducationFeatures / DocumentariesLive TvNewsPhotos

ਸੱਤਿਆਜੀਤ ਮਜੀਠੀਆ ਵਲੋਂ ਖ਼ਾਲਸਾ ਕਾਲਜ ਵਿਖੇ ‘ਡਿਵੈਲਪਮੈਂਟ ਸੈਂਟਰ’ ਦਾ ਉਦਘਾਟਨ

New Skill Development Centre to Provide Employment Opportunities Inaugurated at Khalsa College

ਖ਼ਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ’ ਖੋਲ੍ਹਣ ਦਾ ਮਕਸਦ ਵਿਦਿਆਰਥੀਆਂ ਨੂੰ ਉਚ ਪੱਧਰ ਦੇ ਕੋਰਸ ਕਰਵਾ ਕੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਅਤੇ ਬੇਰੋਜਗਾਰੀ ਨੂੰ ਨਕੇਲ੍ਹ ਪਾਉਣਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਪੌਣੇ ਏਕੜ ਰਕਬੇ ’ਚ ਤਿਆਰ ਕੀਤੀ ਗਈ ‘ਸਕਿੱਲ ਡਿਵੈਲਪਮੈਂਟ ਸੈਂਟਰ’ ਦੀ ਇਮਾਰਤ ਦੇ ਉਦਘਾਟਨ ਸਮੇਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਮੀਤ ਪ੍ਰਧਾਨ ਸ: ਸਵਿੰਦਰ ਸਿੰਘ ਕੱਥੂਨੰਗਲ, ਫ਼ਾਈਨਾਂਸ ਸਕੱਤਰ ਸ: ਗੁਨਬੀਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਇਸ ਸੈਂਟਰ ’ਚ ਵਿਦਿਆਰਥੀਆਂ ਨੂੰ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਯੂ.ਜੀ.ਸੀ/ਨੈÎੱਟ, ਬੈਂਕਿੰਗ ਆਦਿ ਦੀਆਂ ਪ੍ਰੀਖਿਆਵਾਂ ਦੀਆਂ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ। ਜਿਸ ਨੂੰ ਵਿਦਿਆਰਥੀਆਂ ਨੂੰ ਪੂਰਨ ਕਰਕੇ ਪੰਜਾਬ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਦੇ ਕਾਬਿਲ ਹੋਣਗੇ। ਇਸ ਮੌਕੇ ਸ: ਮਜੀਠੀਆ ਨੇ ਖਾਲਸਾ ਕਾਲਜ ਦੀ ਖੂਬਸੂਰਤੀ ਸਬੰਧੀ ਗੱਲਬਾਤ ਕਰਦਿਆਂ ਆਪਣੇ ਜਵਾਬ ’ਚ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਸੀ ਕਿ ਜੋ ਸਾਡੇ ਪੂਰਵਜ੍ਹਾ ਨੇ ਇਸ ਮਹਾਨ ਵਿੱਦਿਅਕ ਸੰਸਥਾ ਨੂੰ ਡਿਜ਼ਾਇਨ ਕਰਵਾਇਆ ਹੈ, ਉਸ ਨੂੰ ਬਰਕਰਾਰ ਰੱਖਦਿਆਂ ਹੋਇਆ ਇਸ ਅਧੀਨ ਆਉਂਦੀ ਹਰੇਕ ਇਮਾਰਤ ਨੂੰ ਹੂਬਹੂ ਰੂਪਮਾਨ ਕੀਤਾ ਜਾਵੇ। ਜਿਸ ’ਤੇ ਉਨ੍ਹਾਂ ਕਾਲਜ ਸਥਿਤ ਵਰਕਸ ਡਿਪਾਰਟਮੈਂਟ ਦੇ ਇੰਜੀਨੀਅਰ ਸ੍ਰੀ ਐਨ. ਕੇ. ਸ਼ਰਮਾ ਦੇ ਕਾਰਜ ਅਤੇ ਰੀਚ ਫਾਊਂਡੇਸ਼ਨ ਦੀ ਪ੍ਰਧਾਨ ਮੈਡਮ ਗੁਰਵਰਿੰਦਰ ਕੌਰ ਸੰਧੂ ਦੇ ਸਹਿਯੋਗ ਦੀ ਪ੍ਰਸੰਸਾ ਕੀਤੀ।

ਇਸ ਦੌਰਾਨ ਸ: ਛੀਨਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਤਿਆਰ ਕਰਵਾਈ ਗਈ ਇਸ ਇਮਾਰਤ ’ਚ ਬੈਕਿੰਗ, ਤਹਿਸੀਲਦਾਰ, ਪੰਜਾਬ ਪੁਲਸ ਆਦਿ ਨਾਲ ਸਬੰਧਿਤ ਉਚ ਪੱਧਰ ਦੇ ਕੋਰਸ ਦੀ ਵਿੱਦਿਆ ਕਰਵਾਈ ਜਾਵੇਗੀ ਤਾਂ ਜੋ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਇੰਨ੍ਹਾਂ ਨੂੰ ਕੋਰਸਾਂ ਨੂੰ ਅਪਨਾ ਕੇ ਸਰਲ ਤਰੀਕੇ ਨਾਲ ਅਹੁੱਦਿਆਂ ਲਈ ਨਿਪੁੰਨ ਹੋ ਸਕਣ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਹਮੇਸ਼ਾਂ ਹੀ ਵਿਦਿਆਰਥੀਆਂ ਦੀ ਸੁਵਿਧਾਵਾਂ, ਆਧੁਨਿਕ ਤਕਨੀਕਾਂ ਆਦਿ ਲਈ ਹਮੇਸ਼ਾਂ ਹੀ ਸੰਜੀਦਾ ਹੈ ਅਤੇ ਭਵਿੱਖ ’ਚ ਵੀ ਜੋ ਵੀ ਨਵੀਂ ਤਕਨੀਕ ਜਾਂ ਫ਼ਿਰ ਸਮੇਂ ਮੁਤਾਬਕ ਜਰੂਰਤ ਹੋਵੇਗੀ ਸਟਾਫ਼ ਤੇ ਵਿਦਿਆਰਥੀ ਨੂੰ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਬੀਤਿਆ ਸਾਲ 2020 ਹਰੇਕ ਮਨੁੱਖ ਲਈ ਤਕਲੀਫ਼ਾਂ ਭਰਿਆ ਰਿਹਾ ਹੈ, ਇਸ ਦੌਰਾਨ ਲੋਕਾਂ ਨੂੰ ਕੋਵਿਡ‐19 ਵਰਗੀ ਭਿਅੰਕਰ ਦੁਬਿਧਾ ਨਾਲ ਜੂਝਣਾ ਪਿਆ ਹੈ। ਜਿਸ ਸਬੰਧੀ ਉਨ੍ਹਾਂ ਭਵਿੱਖ ’ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ: ਮਜੀਠੀਆ ਅਤੇ ਸ: ਛੀਨਾ ਦਾ ਉਕਤ ਇਮਾਰਤ ਦਾ ਨਿਰਮਾਣ ਕਰਵਾਉਣ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਮਾਰਤ ਵਿਦਿਆਰਥੀਆਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਕਿੱਤਾ ਮੁਖੀ ਸਿਖਲਾਈ ਲਈ ਹੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ’ਚ ਵਿਦਿਆਰਥੀਆਂ ਦੀ ਸਹੂਲਤ ਲਈ ਕੰਪਿਊਟਰ ਲੈਬ ਤੇ ਲਾਇਬ੍ਰੇਰੀ ਦੀ ਲੋੜÄਦੀ ਸਹੂਲਤ ਵੀ ਉਪਲਬਧ ਹੈ।

ਇਸ ਮੌਕੇ ਸ: ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਮੰਜ਼ਿਲਾਂ ਸਮੇਤ ਇਕ ਬੇਸਮੈਂਟ ਦੇ ਤਿਆਰ ਕੀਤੀ ਗਈ ਇਸ ਇਮਾਰਤ ’ਚ ਸੈਮੀਨਾਰ ਹਾਲ, ਲਿਫ਼ਟ, ਆਮ ਪੌੜੀਆਂ ਤੋਂ ਇਲਾਵਾ ਐਮਰਜੈਂਸੀ ਪੌੜੀਆਂ, ਕਾਨਫਰੰਸ ਤੇ ਸਟੋਰ ਰੂਮ ਅਤੇ ਓਪਨ ਪਾਰਕਿੰਗ ਆਦਿ ਦੀ ਵਿਵਸਥਾ ਕੀਤੀ ਗਈ ਹੈ। ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ।

ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਨ, ਸ: ਅਜਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਹਰਮਿੰਦਰ ਸਿੰਘ ਫ੍ਰੀਡੰਮ, ਸ: ਕਰਤਾਰ ਸਿੰਘ ਗਿੱਲ, ਮੈਂਬਰ ਐਸ. ਐਸ. ਸੇਠੀ, ਸੁਖਦੇਵ ਸਿੰਘ ਅਬਦਾਲ, ਗੁਰਮਹਿੰਦਰ ਸਿੰਘ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਗਿੱਲ, ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਫ਼ਾਰ ਫਾਰਮੇਸੀ ਪ੍ਰਿੰਸੀਪਲ ਡਾ. ਆਰ. ਕੇ. ਧਵਨ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਐਚ. ਬੀ. ਸਿੰਘ, ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰ: ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਪੀ. ਕੇ. ਕਪੂਰ, ਖ਼ਾਲਸਾ ਕਾਲਜ ਮੋਹਾਲੀ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਏ. ਐਸ. ਗਿੱਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿ੍ਰੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਨਿਰਮਲਜੀਤ ਕੌਰ, ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਵਿੰਦਰ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਨਾਨਕ ਸਿੰਘ, ਲੰਗਰੁ ਚਲੈ ਗੁਰ ਸ਼ਬਦਿ ਸੰਸਥਾ (ਰਜ਼ਿ) ਚੀਚਾ, ਅੰਮ੍ਰਿਤਸਰ ਦੇ ਪ੍ਰਧਾਨ ਕਮ ਚੇਅਰਮੈਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ, ਅੰਡਰ ਸੈਕਟਰੀ ਡੀ. ਐਸ. ਰਟੌਲ ਆਦਿ ਸਟਾਫ਼ ਹਾਜ਼ਰ ਸੀ।

New Skill Development Centre to Provide Employment Opportunities Inaugurated at Khalsa College

With a view to promote professional courses and provide employment opportunities, a new Khalsa Global Reach Skill Development Centre was today inaugurated at historic Khalsa College here today. The centre will have IAS, IPS, PCS and other competitive examinations department apart from the vocational courses wings to prepare the students for the top jobs as per the new industrial requirements.

Khalsa College Governing Council (KCGC) President Satyajit Singh Majithia after inaugurating the Centre said that the modern education must focus on professional courses and skills enhancements as per the new global requirements of placements. “We hope that the Centre would emerge as a skill development centre of repute in the coming times”, said he thanking USA based Khalsa Global Reach Foundation, which has funded the building of the Centre.

Spread in 0.75 acre the four-story ultra-modern building was constructed in a record time with the cost of around eight crores, said Rajinder Mohan Singh Chhina, Honorary Secretary of the Council. Swinder Singh Kathunangal, Vice President, Gunbir Singh, Finance Secretary, other office bearers and members were also present on this occasion. Chhina said the Centre will help the students to get training in skill-oriented courses. The building he said is constructed while keeping intact the original design and architecture style of iconic Khalsa College building.

He lauded the work of Engineer NK Sharma, Construction workers. Majithia earlier thanked Global Reach Foundation head Gurvarinder Kaur Sandhu for the financial contributions to the building. KCA Principal Dr. Mehal Singh said management has always been serious about adding new facilities for the students, modern techniques as he thanked Majithia and Chhina for their cooperation in constructing the Centre. The building he said will also house the computer lab and library for the convenience of the students.

Joint Secretaries of the Council SS Mannan, Ajmer Singh Heir, Rajbir Singh, Harminder Singh Freedom, Kartar Singh Gill, Members SS Sethi, SS Abdal, Gurmahinder Singh, Paramjit Singh Bal, Gurpreet Singh Gill, Lakhwinder Singh Dhillon, Dr. Harpreet Kaur, Principal Khalsa College of Education,  Dr. Surinderpal Kaur Dhillon, Principal, Khalsa College of Education, Ranjit Avenue, Dr. Manpreet Kaur, Principal, Khalsa College for Women, Dr. Jaspal Singh, Principal, Khalsa College of Law, Dr. Manju Bala, Director, Khalsa College of Engineering and Technology, Dr. R.K Dhawan, Principal, Khalsa College for Pharmacy, Dr. H. B. Singh, Principal, Khalsa College Chawinda Devi,  Dr. Kanwaljit Singh, Principal, Khalsa College of Physical Education,  Dr. Kamaljit Kaur, Principal, Khalsa College of Nursing, Dr. P.K Kapoor, Principal, Khalsa College of Veterinary and Animal Sciences,  Dr. Harish Kumari, Principal Khalsa College, Mohali, Dr. Inderjit Singh Gogoani, Principal, Khalsa College Senior Secondary School, S. A.S Gill, Principal, Khalsa College Public School, Ms. Puneet Kaur Nagpal, Principal, Khalsa College Girls Senior Secondary School, Ms. Nirmaljit Kaur, Principal, Khalsa College International Public School, Ranjit Avenue, Ms. Gurwinder Kaur, Principal, Khalsa College Public School, Heir, S. Nanak Singh, Principal, Sri Guru Teg Bahadur College for Women, Dr. Sarabjit Singh Hoshiar Nagar, President cum Chairman of “Langar Chale Gur Shabad Sanstha were present.

Leave a Reply

Your email address will not be published. Required fields are marked *