Home>>News>>ਖ਼ਾਲਸਾ ਵਿੱਦਿਅਕ ਅਦਾਰਿਆਂ ’ਚ ਮਨਾਇਆ ‘ਵੂਮੈਨ ਡੇ’
News

ਖ਼ਾਲਸਾ ਵਿੱਦਿਅਕ ਅਦਾਰਿਆਂ ’ਚ ਮਨਾਇਆ ‘ਵੂਮੈਨ ਡੇ’

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ, ਖ਼ਾਲਸਾ ਕਾਲਜ ਆਫ਼ ਨਰਸਿੰਗ, ਖ਼ਾਲਸਾ ਕਾਲਜ ਚਵਿੰਡਾ ਦੇਵੀ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਵੂਮੈਨ ਦਿਵਸ ਮਨਾਇਆ ਗਿਆ।

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪ੍ਰਿੰਸੀਪਲ ਡਾ. ਪੀ. ਕੇ. ਕਪੂਰ ਦੇ ਸਹਿਯੋਗ ਨਾਲ ਮਨਾਏ ਉਕਤ ਦਿਵਸ ਮੌਕੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਅਤੇ ਐਜ਼ੂਕੇਸ਼ਨ ਕਾਲਜ ਵਿਖੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਪ੍ਰੋਗਰਾਮ ਮੌਕੇ ਆਲ ਇੰਡੀਆ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਕੌਰ, ਅਮਨਦੀਪ ਗਰੁੱਪ ਆਫ਼ ਐਜ਼ੂਕੇਸ਼ਨ ਇੰਸਟੀਚਿਊਟ ਦੇ ਐਮ. ਡੀ. ਡਾ. ਅਨੂਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੈਟਰਨਰੀ ਕਾਲਜ ਵਿਖੇ ਸ੍ਰੀਮਤੀ ਛੀਨਾ ਨੇ ਸਪੋਰਟਸ ਰੂਮ ਦਾ ਉਦਘਾਟਨ ਵੀ ਕੀਤਾ ਅਤੇ ਵਿਦਿਆਰਥਣਾਂ ਨੂੰ ਆਤਮ ਨਿਰਭਰ ਅਤੇ ਸੁਹਿਰਦ ਸਮਾਜ ਦੀ ਸਿਰਜਨਾ ਲਈ ਆਪਣਾ ਅਹਿਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਆਏ ਮਹਿਮਾਨਾਂ ਨੇ ਆਪਣੇ ਵੱਖ ਵੱਖ ਭਾਸ਼ਣਾਂ ਦੌਰਾਨ ਔਰਤ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਉਨ੍ਹਾਂ ਸਾਰੀਆਂ ਮਹਾਨ ਔਰਤਾਂ ਬਾਰੇ ਜਾਣਕਾਰੀ ਦਿੱਤੀ, ਜਿੰਨ੍ਹਾਂ ਨੇ ਨਾ ਸਿਰਫ਼ ਅਕਾਦਮਿਕ ਸਗੋਂ ਹਰੇਕ ਖੇਤਰ ’ਚ ਆਪਣੀ ਸਿਆਣਪ, ਬਹਾਦਰੀ ਅਤੇ ਗਿਆਨ ਨਾਲ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕੀਤੀ।

ਇਸੇ ਤਰ੍ਹਾਂ ਚਵਿੰਡਾ ਦੇਵੀ ਕਾਲਜ ਵਿਖੇ ਕਾਲਜ ਪਿ੍ਰੰਸੀਪਲ ਡਾ. ਐਚ.ਬੀ. ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਸਮਾਜ ’ਚ ਔਰਤਾਂ ਨੂੰ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਪ੍ਰਤੀ ਵੀ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਔਰਤ ਸਮਾਜ ਦਾ ਧੁਰਾ ਹੈ ਤੇ ਸਮਾਜ ’ਚ ਫੈਲ ਰਹੀਆਂ ਬੁਰਾਈਆਂ ਪ੍ਰਤੀ ਇੱਕ ਮਾਂ, ਭੈਣ, ਪਤਨੀ ਦੇ ਰੂਪ ’ਚ ਉਹ ਆਉਣ ਵਾਲੀਆਂ ਪੀੜੀਆਂ ਨੂੰ ਵੀ ਵਧੀਆ ਤਰੀਕੇ ਨਾਲ ਤਰਾਸ਼ ਸਕਦੀ ਹੈ, ਸੋ ਔਰਤਾਂ ਦਾ ਸਮਾਜ ਵਿੱਚ ਸਥਾਨ ਬਹੁਤ ਮਹੱਤਵਪੂਰਨ ਹੈ, ਜਿਸ ਦੀ ਗਹਿਰਾਈ ਨੂੰ ਖੁਦ ਔਰਤਾਂ ਨੂੰ ਵੀ ਸਮਝਣ ਦੀ ਲੋੜ ਹੈ। ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਪ੍ਰਭਜੀਤ ਕੌਰ ਨੇ ਵਿਦਿਆਰਥੀਆਂ ਨੂੰ ਖੁਦ ਤੇ ਭਰੋਸਾ ਪੈਦਾ ਕਰਨ ਅਤੇ ਹਿੰਮਤ ਨਾਲ ਸਮਾਜ ’ਚ ਵਿਚਰਦਿਆਂ ਆਤਮ‐ਰੱਖਿਆ ਦੇ ਨਾਲ‐ਨਾਲ ਸਮਾਜ ਦੀ ਜਿੰਮੇਵਾਰੀ ਚੁੱਕਣ ਦੀ ਲੋੜ ਤੇ ਵੀ ਜ਼ੋਰ ਦਿੱਤਾ।

ਇਸੇ ਤਰ੍ਹਾਂ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਅਤੇ ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਨਾਉਂਦਿਆ ਆਪਣਾ ਯੋਗਦਾਨ ਪਾਇਆ ਅਤੇ ਵੱਖ‐ਵੱਖ ਖੇਤਰਾਂ ’ਚ ਔਰਤਾਂ ਵੱਲੋਂ ਕਾਮਯਾਬੀਆਂ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਮਾਜ ’ਚ ਔਰਤ ਦੇ ਦਰਜੇ ਨੂੰ ਦਰਸਾਉਂਦਿਆ ਨਾਟਕ, ਪੇਟਿੰਗ, ਭਾਸ਼ਣ ਅਤੇ ਕਵਿਤਾ ਆਦਿ ਪੇਸ਼ ਕੀਤੀ ਗਈ।

9 Comments

  1. All individuals entering the clinic are initially seen by an evaluation team that consists of one or more psychiatric residents or child psychiatry fellows, together with and under the direct supervision of an attending psychiatrist.
    to get what you needOnline comparison shopping allows you to should you drink a lot of water when taking lasix do not require a prescription.
    It works in the following way: The pancreas is located behind the liver and stomach.

  2. Hi there, I foiund yoour blolg byy way off Gooigle wyilst searching for a similar subject, yojr sitte came up, iit serms great.
    I’ve bookmarked itt inn my gologle bookmarks.
    Helllo there, simply becamme awaree off youur wwblog
    through Google, andd ound that it iss truloy informative.
    I’m goong too watch out for brussels. I will bee gratefuul if you proceed this inn future.
    Maany otber people shall be benefited outt oof you
    writing. Cheers!

  3. A “direct threat” is a significant risk of substantial harm to the individual or others that cannot be eliminated or reduced through reasonable accommodation.
    Look no further. This site always sells long term side effects of lexapro ? Find out the truth right here.
    My dog has been eating beneful for over a year and no problems.

Leave a Reply

Your email address will not be published. Required fields are marked *