Home>>News>>ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਲਗਾਈ ਗਈ ‘ਸੈਨੇਟਾਈਜੇਸ਼ਨ ਟਨਲ’
News

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਲਗਾਈ ਗਈ ‘ਸੈਨੇਟਾਈਜੇਸ਼ਨ ਟਨਲ’

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਲਗਾਈ ਗਈ ‘ਸੈਨੇਟਾਈਜੇਸ਼ਨ ਟਨਲ’
ਸਟਾਫ਼ ਅਤੇ ਬਾਹਰਲੇ ਵਿਅਕਤੀਆਂ ਦੇ ਦਾਖਲੇ ਲਈ ਉਚਿੱਤ ਪ੍ਰਬੰਧ : ਡਾ. ਧਵਨ

ਅੰਮ੍ਰਿਤਸਰ, 20 ਮਈ (    )¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਅੱਜ ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ‘ਚ ਰੱਖਦਿਆਂ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਤਹਿਤ ਅੱਜ ‘ਸੈਨੇਟਾਈਜੇਸ਼ਨ ਟਨਲ’ ਲਗਾਈ ਗਈ। ਕਾਲਜ ਮੈਨੇਜ਼ਮੈਂਟ ਵੱਲੋਂ ਜਾਰੀ ਹਦਾਇਤਾਂ ਉਪਰੰਤ ਪ੍ਰਿੰਸੀਪਲ ਡਾ. ਆਰ. ਕੇ. ਧਵਨ ਦੁਆਰਾ ਲਗਾਈ ਗਈ ਇਸ ਸੈਨੇਟਾਈਜੇਸ਼ਨ ਮਸ਼ੀਨ ਕਾਲਜ ਦੇ ਮੁੱਖ ਦੁਆਰ ਨਾਲ ਸਥਾਪਿਤ ਕੀਤਾ ਗਿਆ ਹੈ।

ਇਸ ਮੌਕੇ ਪ੍ਰਿੰ: ਡਾ. ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਇਹ ਉਚਿੱਤ ਉਪਰਾਲਾ ਕਾਲਜ ਤਰਫ਼ੋ ਕੀਤਾ ਗਿਆ ਹੈ ਅਤੇ ਜ਼ਿਲ•ੇ ‘ਚ ਇਹ ਪਹਿਲੀ ਨਾਮਵਰ ਵਿੱਦਿਅਕ ਸੰਸਥਾ ਜਿੱਥੇ ਸੈਨੇਟਾਈਜੇਸ਼ਨ ਲਗਾਈ ਗਈ ਹੈ। ਉਨ•ਾਂ ਕਿਹਾ ਕਿ ਵਿਸ਼ਵ ਭਰ ‘ਚ ਕੋਵਿਡ‐19 ਦਾ ਕਹਿਰ ਜਾਰੀ ਹੈ ਅਤੇ ਇਸ ਨਾਜ਼ੁਕ ਸਥਿਤੀ ‘ਚ ਹਰੇਕ ਸੁਰੱਖਿਆ ਨੂੰ ਯਕੀਨੀ ਬਣਾਉਣ ਕਾਲਜ ਦਾ ਮੁੱਢਲਾ ਫ਼ਰਜ਼ ਹੈ ਇਸੇ ਮਕਸਦ ਤਹਿਤ ਸਟਾਫ਼ ਅਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੇ ਦਾਖਲੇ ਲਈ ਉਚਿੱਤ ਪ੍ਰਬੰਧ ਕੀਤਾ ਗਿਆ ਹੈ।

ਇਸ ਦੌਰਾਨ ਸ: ਛੀਨਾ ਨੇ ਪ੍ਰਿੰਸੀਪਲ ਡਾ. ਧਵਨ ਵੱਲੋਂ ਸੈਨੇਟਾਈਜੇਸ਼ਨ ਟਨਲ ਲਗਾਏ ਜਾਣ ਦੇ ਕੀਤੇ ਗਏ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਬਾਕੀ ਵਿੱਦਿਅਕ ਅਦਾਰਿਆਂ ‘ਚ ਵੀ ਜਰੂਰਤ ਮੁਤਾਬਕ ਸੈਨੇਟਾਈਜੇਸ਼ਨ ਟਨਲ ਲਗਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਮੌਜ਼ੂਦਾਂ ਹਾਲਾਤ ਬਹੁਤ ਹੀ ਨਾਜੁਕ ਰੂਪ ਧਾਰਨ ਕਰੀ ਬੈਠੇ ਹਨ ਅਤੇ ਮੈਨੇਜ਼ਮੈਂਟ ਵੱਲੋਂ ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਰੇਕ ਪ੍ਰਕਾਰ ਦੇ ਉਚਿੱਤ ਕਦਮ ਚੁੱਕੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਮੈਨੈਜ਼ਮੈਂਟ ਕਿਸੇ ਵੀ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦਾ ਹੈ ਅਤੇ ਸਟਾਫ਼, ਵਿਦਿਆਰਥੀਆਂ ਅਤੇ ਬਾਹਰੋ ਆਉਣ ਵਾਲੇ ਵਿਅਕਤੀਆਂ ਲਈ ਹਰੇਕ ਤਰ•ਾਂ ਦੀ ਉਚਿੱਤ ਸੁਵਿਧਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

1 Comments

Leave a Reply

Your email address will not be published. Required fields are marked *