-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਵਾਲੀ ਦੇ ਸਬੰਧ ‘ਚ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ। ਮੇਲੇ ਦਾ ਆਯੋਜਨ ਸ਼ਬਦ ਗਾਇਨ ਨਾਲ ਕੀਤਾ। ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਵਿਸ਼ੇਸ਼ ਅਧਿਆਪਕ ਸਟਾਫ਼ ਲਈ ਆਯੋਜਿਤ ਮੇਲੇ ‘ਚ ਪੁੱਜੇ ਮੁੱਖ ਮਹਿਮਾਨ ਸ: ਛੀਨਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।
ਇਸ ਮੌਕੇ ਸ. ਛੀਨਾ ਨੇ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਕਰਨ ਲਈ ਪ੍ਰਿੰ: ਡਾ. ਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਰਵਾਇਤ ਨੂੰ ਕਾਇਮ ਰੱਖਣ ਕਈ ਕਿਹਾ। ਇਸ ਦੌਰਾਨ ਕਾਲਜ ਦੇ ਨੈਸ਼ਨਲ ਖਿਡਾਰੀਆਂ ਵਲੋਂ ਬੈਜ ਸੈਰੇਮਨੀ ਕੀਤੀ ਗਈ। ਇਸ ਮੌਕੇ ਸ: ਛੀਨਾ ਨੇ ਗੁਬਾਰੇ ਉਡਾਉਣ ਉਪਰੰਤ ਕ੍ਰਿਕਟ ਟਾਸ ਕੀਤਾ ਅਤੇ ਮੈਚ ਸ਼ੁਰੂ ਹੋਣ ਤੋਂ ਪਹਿਲਾ ਖ਼ੁਦ ਬੱਲੇਬਾਜ਼ੀ ਕੀਤੀ। ਮੇਲੇ ਦੌਰਾਨ ਕ੍ਰਿਕਟ ਟੀਮ ਹਰਿਆਵਲੀ ਦੀ ਕੈਪਟਨ ਜੀਨੀਆ ਸੰਧੁ ਨੇ ਟਾਸ ਜਿੱਤਿਆ ਤੇ ਬਾਲਿੰਗ ਕਰਨ ਦਾ ਫ਼ੈਸਲਾ ਕੀਤਾ। ਟੀਮ ਕੇਸਰੀ ਨੇ 39 ਰਨ ਦਾ ਲਕਸ਼ ਦਿੱਤਾ, ਜਿਸ ਨੂੰ ਟੀਮ ਹਰਿਆਵਲੀ ਨੇ 4 ਓਵਰਾਂ ‘ਚ ਹਾਸਲ ਕਰ ਲਿਆ। ਹਰਫ਼ਨ ਮੌਲਾ ਪ੍ਰਦਰਸ਼ਨ ਲਈ ਟੀਮ ਹਰਿਆਵਲੀ ਦੇ ਖਿਡਾਰੀ ਡਾ. ਜਸਵਿੰਦਰ ਸਿੰਘ ਨੂੰ ਸਟਾਰ ਖਿਡਾਰੀ ਦਾ ਖਿਤਾਬ ਦਿੱਤਾ ਗਿਆ।
ਇਸ ਉਪਰੰਤ ‘ਮਿਊਜ਼ੀਕਲ ਚੇਅਰਜ਼’ ਖੇਡ ਦਾ ਆਯੋਜਨ ਕੀਤਾ। ਜਿਸ ‘ਚ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਸ਼ਰੀਨਾ ਜੇਤੂ ਰਹੇ। ਟੱਗ ਆਫ ਵਾਰ ਵਿਚ ਟੀਮ ਕੇਸਰੀ ਜੇਤੂ ਰਹੀ। ਇਸ ਮੌਕੇ ਪ੍ਰਿੰ. ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਮਾਨਸਿਕ ਸਿਹਤ ‘ਤੇ ਪਏ ਅਸਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ•ਾਂ ਅਧਿਆਪਕ ਸਟਾਫ਼ ਲਈ ਖੇਡ ਮੇਲੇ ਦਾ ਆਯੋਜਨ ਕੀਤਾ ਤਾਂ ਜੋ ਮੁੜ ਤੋਂ ਉਤਸ਼ਾਹਵਾਨ ਮਹਿਸੂਸ ਕਰ ਸਕਣ। ਉਨ•ਾਂ ਕਿਹਾ ਕਿ ਭਵਿੱਖ ‘ਚ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ‘ਚ ਫੈਕਲਟੀ ਦੇ ਨਾਲ- ਨਾਲ ਉਨ•ਾਂ ਦੇ ਪਰਿਵਾਰ ਬੱਚਿਆਂ ਦੀ ਸ਼ਮੀਲਅਤ ਕਰਵਾਈ ਜਾਵੇਗੀ। ਮੇਲੇ ਦੇ ਅੰਤ ‘ਚ ਇਨਾਮ ਵੰਡ ਸਮਾਰੌਹ ਦੌਰਾਨ ਜੇਤੂਆਂ ਨੂੰ ਇਨਾਮ ਪ੍ਰਦਾਨ ਕੀਤੇ ਗਏ। ਸਮੁੱਚੇ ਮੇਲੇ ਦਾ ਮੰਚ ਸੰਚਾਲਨ ਮਨਬੀਰ ਕੌਰ ਅਤੇ ਡਾ. ਪ੍ਰਦੀਪ ਕੌਰ ਵੱਲੋਂ ਭਰਪੂਰ ਮਨੋਰੰਜਨ ਸਾਹਿਤ ਕੀਤਾ ਗਿਆ।
ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸ: ਰਜਿੰਦਰ ਮੋਹਨ ਸਿੰਘ ਛੀਨਾ ਗੁਬਾਰੇ ਛੱਡ ਕੇ ਖੇਡ ਮੇਲੇ ਦਾ ਆਗਾਜ਼ ਕਰਦੇ ਹੋਏ ਨਾਲ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਤੇ ਹੋਰ। ਅਤੇ ਹੋਰ ਵੱਖ ਵੱਖ ਦ੍ਰਿਸ਼।
Thanks for sharing. I read many of your blog posts, cool, your blog is very good.
Can you be more specific about the content of your article? After reading it, I still have some doubts. Hope you can help me.
Thanks for sharing. I read many of your blog posts, cool, your blog is very good.
Thanks for sharing. I read many of your blog posts, cool, your blog is very good.