Home>>Features / Documentaries>>ਖ਼ਾਲਸਾ ਕਾਲਜ ਵਿਖੇ 4 ਰੋਜ਼ਾ ‘ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ 2 ਮਾਰਚ ਤੋਂ : ਪ੍ਰਿੰ: ਡਾ. ਮਹਿਲ ਸਿੰਘ
Features / DocumentariesLive TvNews

ਖ਼ਾਲਸਾ ਕਾਲਜ ਵਿਖੇ 4 ਰੋਜ਼ਾ ‘ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ 2 ਮਾਰਚ ਤੋਂ : ਪ੍ਰਿੰ: ਡਾ. ਮਹਿਲ ਸਿੰਘ

ਖ਼ਾਲਸਾ ਕਾਲਜ ਦੀ ਅਮੀਰ ਪ੍ਰੰਪਰਾ ’ਚ ਵਾਧਾ ਕਰਨ ਵਾਲਾ ਅਤੇ ਇਲਾਕਾਨਿਵਾਸੀਆਂ ਵੱਲੋਂ ਉਡੀਕਿਆ ਜਾ ਰਿਹਾ ‘ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021’ ਇਸਸਾਲ 2 ਤੋਂ 5 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਆਪਣੀਵੱਖਰੀ ਪਛਾਣ ਬਣਾ ਚੁੱਕਾ ਹੈ ਅਤੇ ਪੰਜਾਬ ਭਰ ਦੇ ਸਾਹਿਤਕਾਰ ਅਤੇ ਇਲਾਕਾ ਨਿਵਾਸੀ ਇਸ ਦੀ ਉਡੀਕਕਰਨ ਲੱਗੇ ਹਨ। ਇਸ ਮੇਲੇ ’ਚ  ਦੇਸ਼ ਭਰ ਤੋਂ ਪ੍ਰਕਾਸ਼ਕ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਮੇਲੇਦੇ ਉਦਘਾਟਨੀ ਸਮਾਰੋਹ ’ਚ  ਰੋਜ਼ਾਨਾਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਪਦਮਸ਼੍ਰੀ ਡਾ. ਸੁਰਜੀਤ ਪਾਤਰ, ਨੈਸ਼ਨਲ ਬੁੱਕ ਟ੍ਰਸਟ ਦੇ ਡਾਇਰੈਕਟਰ ਸ਼੍ਰੀ ਯੁਵਰਾਜ ਮਲਿਕ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਇਸ ਮੇਲੇਦਾ ਉਦਘਾਟਨ ਕਰਨਗੇ।

ਇਸ ਮੌਕੇ ਕਾਲਜ ਦੇ ਖੋਜ ਰਸਾਲੇ ਸੰਵਾਦ ਦਾ 13ਵਾਂ ਅਤੇ 14ਵਾਂ ਅੰਕ ਅਤੇ ਐਨ. ਬੀ. ਟੀ. ਦੀਆਂ ਪੁਸਤਕਾਂ ਰਿਲੀਜ਼ ਕੀਤੀਆ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਭਰਤੋਂ ਪਹੁੰਚੇ ਨਾਮਵਰ ਕਵੀਆਂਜਸਵੰਤ ਜਫਰ, ਲਖਵਿੰਦਰ ਜੌਹਲ, ਸੁਖਵਿੰਦਰ ਅੰਮਿ੍ਰਤ, ਸਵਰਨਜੀਤ ਸਵੀ,ਅਮਰਜੀਤ ਕੌਂਕੇ, ਦਰਸ਼ਨ ਬੁੱਟਰ, ਗੁਰਪ੍ਰੀਤ, ਤਨਵੀਰ, ਵਾਹਿਦ, ਬਲਵਿੰਦਰ ਸੰਧੂ, ਰਮਨ ਸੰਧੂ,ਜਗਵਿੰਦਰ ਜੋਧਾ ਆਦਿ ਕਵੀਆਂ ਦਾ ਕਵੀਦਰਬਾਰ ਹੋਵੇਗਾ ਅਤੇ ਬਾਅਦ ਦੁਪਿਹਰ ਲੋਕ-ਗੀਤ ਪੇਸ਼ਕਾਰੀਆਂ ਹੋਣਗੀਆਂ।    

ਮੇਲੇ ਦੇ ਚਾਰ ਦਿਨਾਂ ਦੀਆਂ ਗਤੀਵਿਧੀਆਂ ਬਾਰੇਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਮੇਲੇ ਦੇ ਦੂਸਰੇ ਦਿਨ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ’ਤੇ ਕਰਵਾਏ ਜਾ ਰਹੇ ਸੈਮੀਨਾਰ ਦਾ ਕੁੰਜੀਵਤ ਭਾਸ਼ਣਉੱਘੇ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਦੇਣਗੇ,ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੁੱਖ-ਮਹਿਮਾਨ ਅਤੇ ਪ੍ਰਧਾਨਗੀ ਭਾਸ਼ਣ ਡਾ. ਐੱਸ. ਪੀ.ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਣਗੇ। ਇਸ ਮੌਕੇੇ ਡਾ. ਰਾਨਾਨਈਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਹੋਣਗੇ। ਦੂਜੇ ਤੇ ਤੀਜੇ ਅਕਾਦਮਿਕਸੈਸ਼ਨਾਂ’ਚ  ਡਾ. ਰਮਿੰਦਰ ਕੌਰ, ਸ. ਵਰਿੰਦਰ ਵਾਲੀਆ, ਪ੍ਰੋ. ਮਨਜੀਤ ਸਿੰਘ, ਡਾ. ਜਸਪਾਲ ਕੌਰ ਕਾਂਗ, ਡਾ.ਯੋਗਰਾਜ ਅੰਗਰਿਸ਼ ਮੁੱਖ ਮਹਿਮਾਨ ਹੋਣਗੇ ਅਤੇ ਬਹੁਤ ਸਾਰੇ ਵਿਦਵਾਨ ਆਪਣੇ ਖੋਜ-ਪੱਤਰ ਪੇਸ਼ ਕਰਨਗੇ।ਬਾਅਦ’ਚ  ‘ਪੰਜਾਬੀ ਭਾਸ਼ਾ ਦਾ ਗੌਰਵ’ ਪ੍ਰੋਗਰਾਮ ਤਹਿਤ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਕੇ ਸਿਵਲ ਸੇਵਾਵਾਂ’ਚ  ਉੱਚ-ਪਦਵੀਆਂ ’ਤੇ ਪਹੁੰਚੀਆਂ ਨਾਮਵਰ ਹਸਤੀਆਂ ਸ. ਜਸਪਾਲ ਸਿੰਘ, ਸਕੱਤਰ ਪੰਜਾਬ ਸਰਕਾਰ, ਸ. ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਤਰਨ ਤਾਰਨ, ਸ. ਗੁਰਜੀਤ ਸਿੰਘ, ਏ. ਡੀ. ਸੀ. ਫਰੀਦਕੋਟ ਅਤੇਬਲਵਿੰਦਰ ਸਿੰਘ ਧਾਲੀਵਾਲ ਰੈਵੀਨਿਓ ਅਫਸਰ ਅੰਮਿ੍ਰਤਸਰ ਨਾਲ ਰੂ-ਬਰੂ ਤੇ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ‘ਅੰਬਰਸਰੀ ਸੱਥ’ ਪ੍ਰੋਗਰਾਮ ਅਧੀਨ ਅੰਮਿ੍ਰਤਸਰ ਦੇ ਸਾਹਿਤਕਾਰਾਂ/ਕਲਾਕਾਰਾਂ ਗੁਰਮੀਤਬਾਵਾ, ਜੋਗਿੰਦਰ ਸਿੰਘ ਕੈਰੋਂ, ਕੇਵਲ ਧਾਲੀਵਾਲ, ਅਨੀਤਾ ਦੇਵਗਨ, ਹਰਦੀਪ ਗਿੱਲ, ਦੀਪ ਦਵਿੰਦਰ, ਭੁਪਿੰਦਰ ਸੰਧੂ ਅਤੇ ਸੰਦੀਪ ਨਾਲ ਸੰਵਾਦ ਰਚਾਇਆ ਜਾਵੇਗਾ।

ਮੇਲੇ ਦੇ ਅਖੀਰਲੇ ਦਿਨ ਪੈਨਲ ਡਿਸਕਸ਼ਨ ਹੋਵੇਗੀ। ਇਸ ’ਚ ਸਾਹਿਤ, ਰੰਗਮੰਚ ਤੇ ਫਿਲਮ ਨਾਲ ਸੰਬੰਧਤ ਹਸਤੀਆਂ ’ਚ ਵਿਚਾਰ-ਚਰਚਾ ਕਰਨਗੀਆਂ। ਇਸ ਦਿਨ ਸਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਇਕ ਸੈਸ਼ਨ ’ਚ ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕਾਂ ਦੀ ਮਿਲਣੀ ਦਾ ਪ੍ਰੋਗਰਾਮ ਵੀ ਉਲੀਕਿਆਗਿਆ ਹੈ।

ਇਸ ਮੇਲੇ ਦੀ ਦੇਖ ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਇਸ ਮੌਕੇ ਦੱਸਿਆ ਕਿ ਮੇਲੇ ਨੂੰ ਕਾਮਯਾਬ ਤੇਦਿਲਚਸਪ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸੰਬੰਧੀ ਸਾਨੂੰ ਪੰਜਾਬੀ ਭਾਸ਼ਾਨਾਲ ਸੰਬੰਧਤ ਸੰਸਥਾਵਾਂ ਅਤੇ ਸਾਹਿਤਕਾਰਾਂ ਵੱਲੋਂ ਭਰਵੇਂ ਹੁੰਗਾਰੇ ਮਿਲ ਰਹੇ ਹਨ। ਉਹਨਾਂ ਦੱਸਿਆਕਿ ਆਪਣੀਆਂ ਪੁਸਤਕਾਂ ਲੈ ਕੇ ਪਹੁੰਚ ਰਹੇ ਪ੍ਰਕਾਸ਼ਕਾਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇਗੀ ਅਤੇ ਮੇਲੇ ’ਚ ਭਰਵੀਂ ਸ਼ਮੂਲੀਅਤ ਲਈ ਇਲਾਕੇ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਨੂੰ ਚਿੱਠੀ ਪੱਤਰ ਭੇਜੇ ਜਾ ਰਹੇ ਹਨ। ਇਸ ਵਾਰ ਮੇਲੇ ਦੌਰਾਨ ਖਾਣ-ਪੀਣ ਦੇ ਸਟਾਲ ਆਦਿ ਵੀ ਲਗਵਾਏ ਜਾ ਰਹੇ ਹਨ।ਫਲਾਵਰ ਸ਼ੋਅ, ਆਰਗੈਨਿਕ ਸਟਾਲ ਅਤੇ ਵਿਗਿਆਨ ਪ੍ਰਦਰਸ਼ਨੀਆਂ ਇਸ ਮੇਲੇ ਦੀਵਿਸ਼ੇਸ਼ ਖਿੱਚ ਬਣਨਗੀਆਂ।ਇਸ ਮੌਕੇ ’ਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਅਤੇ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਵੀ ਹਾਜਰ ਸਨ।

5 Comments

  1. I don’t think the title of your article matches the content lol. Just kidding, mainly because I had some doubts after reading the article.

Leave a Reply

Your email address will not be published. Required fields are marked *