ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਫ਼ਾਰਸੀ ‘ਚ ਲਿਖਿਆ ਹੋਇਆ ਹੈ। ਡਾ. ਗੰਡਾ ਸਿੰਘ ਨੇ ਇਸ ਨੂੰ ਸੰਨ 1939 ਈ: ‘ਚ ਖ਼ਾਲਸਾ ਕਾਲਜ ਦੇ ‘ਸਿੱਖ ਇਤਿਹਾਸ ਖੋਜ ਵਿਭਾਗ’ ਵੱਲੋਂ ਪ੍ਰਕਾਸ਼ਿਤ ਕੀਤਾ ਸੀ, ਉਸ ਸਮੇਂ ਡਾ. ਗੰਡਾ ਸਿੰਘ ਇਸ ਵਿਭਾਗ ਦੇ ਇੰਚਾਰਜ ਸਨ। ਇਹ ਜੰਗਨਾਮਾ ਸਭ ਤੋਂ ਪਹਿਲਾਂ ‘ਫ਼ੁਲਵਾੜੀ’ (1929 ਈ:) ਰਸਾਲੇ ‘ਚ ਸ: ਕਰਮ ਸਿੰਘ ਵਲੋਂ ਸਾਹਮਣੇ ਰੱਖਿਆ ਗਿਆ। ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ‘ਕਾਜੀ ਨੂਰ ਮੁਹੰਮਦ ਦਾ ਜੰਗਨਾਮਾ’ ਪੁਸਤਕ ਖ਼ਾਲਸਾ ਕਾਲਜ ਦੁਆਰਾ ਮੁੜ ਪ੍ਰਕਾਸ਼ਿਤ ਕਰਕੇ, ਲੋਕ ਅਰਪਿਤ ਕਰਨ ਸਮੇਂ ਇਹ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ•ਾਂ ਨਾਲ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਿੱਖ ਇਤਿਹਾਸ ਖੋਜ ਕੇਂਦਰ ਦੇ ਸਾਬਕਾ ਮੁੱਖੀ ਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੀ ਮੌਜ਼ੂਦ ਸਨ।
ਇਸ ਮੌਕੇ ਸ: ਛੀਨਾ ਨੇ ਉਕਤ ਪੁਸਤਕ ਦੇ ਯੋਗਦਾਨ ਲਈ ਪ੍ਰਿੰ. ਡਾ. ਮਹਿਲ ਸਿੰਘ ਦੇ ਸੁਚੱਜੀ ਅਗਵਾਈ ਤੇ ਦੂਰਅੰਦੇਸ਼ੀ ਸਦਕਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜੰਗਨਾਮਾ ਮੁੱਖ ਰੂਪ ‘ਚ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਅਤੇ ਉਸਦੇ ਸਹਿਯੋਗੀਆਂ ਦੇ ਹਮਲਿਆਂ ਨਾਲ ਸਬਧਿੰਤ ਹੈ। ਇਸ ‘ਚ ਸਿੱਖਾਂ ਵੱਲੋਂ ਅਬਦਾਲੀ ਨੂੰ ਕਰਾਰੀ ਹਾਰ ਅਤੇ ਉਸ ਦੇ ਭਾਰਤ ‘ਤੇ ਹਮਲਿਆਂ ਨੂੰ ਚੁਣੌਤੀ ਦੇਣ ਸਬੰਧੀ ਵਰਨਣ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਹ ਲਿਖ਼ਤ ਡਾ. ਗੰਡਾ ਸਿੰਘ ਨੂੰ ਭਾਈ ਵੀਰ ਸਿੰਘ ਦੁਆਰਾ ਸੰਨ 1932 ‘ਚ ਹਾਸਲ ਹੋਈ ਸੀ। ਡਾ. ਗੰਡਾ ਸਿੰਘ ਨੇ ਇਸ ਦੇ ਫ਼ਾਰਸੀ ਮੂਲ ਦੇ ਨਾਲ ਸੰਖੇਪ ਅੰਗਰੇਜ਼ੀ ਤਰਜਮਾ ਵੀ ਸ਼ਾਮਿਲ ਕੀਤਾ ਹੈ। ਇਸ ਕਰਕੇ ਫ਼ਾਰਸੀ ਤੋਂ ਅਣਜਾਨ ਪਾਠਕ ਵੀ ਇਸ ਲਿਖ਼ਤ ਤੋਂ ਜਾਣੂ ਹੋ ਸਕਦੇ ਹਨ।
ਸ: ਛੀਨਾ ਨੇ ਦੱਸਿਆ ਕਿ ਨੂਰ ਮੁਹੰਮਦ ਆਪਣੇ ਸੰਬੋਧਨ ‘ਚ ਤਾਂ ਸਿੱਖਾਂ ਲਈ ਨਿਮਨ ਜਾਂ ਹੀਣੀ ਕਿਸਮ ਦੇ ਵਿਸ਼ਲੇਸ਼ਣ ਵਰਤਦਾ ਹੈ, ਪਰ ਲੜਾਈ ਦੇ ਵਰਣਨ ਪ੍ਰਤੀ ਦੋਵਾਂ ਧਿਰਾਂ ਦਾ ਅਸਲ ਤੱਥ ਸੱਚ ਹੀ ਉਭਰਦਾ ਹੈ। ਸਿੱਖਾਂ ਨੇ ਆਪਣੀ ਘੱਟ ਗਿਣਤੀ ਨਾਲ ਵੀ ਲੜਾਈਆਂ ‘ਚ ਅਫ਼ਗਾਨੀ ਹਮਲਾਵਰਾਂ ਨੂੰ ਮਾਤ ਦਿੱਤੀ ਸੀ। ਉਨ•ਾਂ ਕਿਹਾ ਕਿ ਹਰੇਕ ਨੂੰ ਅਜਿਹੀਆਂ ਪੁਸਤਕਾਂ ਨੂੰ ਪੜ•ਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਪੁਸਤਕਾਂ ਨਾਲ ਸਾਨੂੰ ਆਪਣੇ ਇਤਿਹਾਸ ਤੋਂ ਇਲਾਵਾ ਵਿਰਸੇ ਪ੍ਰਤੀ ਭਰਪੂਰ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਆਉਣ ਵਾਲੀ ਪੀੜ•ੀ ਨੂੰ ਆਪਣੀ ਗੌਰਵਮਈ ਇਤਿਹਾਸ ਦਾ ਗਿਆਨ ਹੁੰਦਾ ਹੈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਪੁਸਤਕ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਜੰਗਨਾਮਾ ਕਾਜੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਹਾਲ ਹੈ। ਨੂਰ ਮੁਹੰਮਦ ਆਪਣੇ ਵੇਲੇ ਦੀ ਅਫ਼ਗਾਨੀ ਹਕੂਮਤ ਦਾ ਸਿਪਾਹ ਸਲਾਰ ਸੀ। ਉਸ ਦੇ ਦੱਸਣ ਮੁਤਾਬਕ ਉਸਦੇ ਇਕ ਹੱਥ ‘ਚ ਕਲਮ ਅਤੇ ਇਕ ਹੱਥ ‘ਚ ਤਲਵਾਰ ਸੀ। ਇਸ ‘ਚ ਦੱਸੇ ਗਏ ਵਾਕਿਆਤ ਸੰਨ 1764 ਈ: ਸਮੇਂ ਦੇ ਹਨ। ਇਹ ਸਮਾਂ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਸੱਤਵੇਂ ਹਮਲੇ ਦਾ ਹੈ, ਜੋ ਕਿ ਪੁਸਤਕਾਂ ਦੇ ਪ੍ਰੇਮੀ ਅਤੇ ਹੋਰਨਾਂ ਲਈ ਇਤਿਹਾਸ ਨੂੰ ਭਰਪੂਰ ‘ਤੇ ਜਾਣਨ ਲਈ ਲਾਹੇਵੰਦ ਪੁਸਤਕ ਸਾਬਿਤ ਹੋਵੇਗੀ।
ਇਸ ਮੌਕੇ ਡਾ. ਗੋਗੋਆਣੀ ਨੇ ਕਿਹਾ ਕਿ ਉਕਤ ਪੁਸਤਕ ‘ਚ ਨੂਰ ਮੁਹੰਮਦ ਜਦ 2 ਧਿਰਾਂ ਦੀ ਟੱਕਰ ਪੇਸ਼ ਕਰਦਾ ਹੈ ਤਾਂ ਸਿੱਖਾਂ ਦੇ ਜੰਗਜੂ ਵਿਹਾਰ ਤੇ ਬਹਾਦਰੀ ਦਾ ਸੱਚ ਵਾਰ ਵਾਰ ਸਾਹਮਣੇ ਆਉਂਦਾ ਹੈ। ਉਸ ਸਮੇਂ ਸਿੱਖ ਆਪਣੀਆਂ ਲੁਕਣਗਾਹਾਂ ‘ਚ ਛੋਟੇ ਛੋਟੇ ਗਰੁੱਪਾਂ ਜਾਂ ਟੋਲੀਆਂ ‘ਚ ਵੰਡੇ ਹੋਏ ਸਨ। ਅਫ਼ਗਾਨੀ ਹਮਲਾਵਰ ਆਪਣੀ ਪੂਰੀ ਫ਼ੌਜ ਦੀ ਵੱਡੀ ਤਾਕਤ ਨਾਲ ਸਿੱਖਾਂ ‘ਤੇ ਹਮਲਾ ਕਰਦੇ ਸਨ। ਸਿੱਖ ਫ਼ਿਰ ਵੀ ਆਪਣੀ ਭਾਵਨਾ ਤੇ ਜੰਗਜੂ ਪੈਂਤੜਿਆਂ ਕਾਰਨ ਅਫ਼ਗਾਨਾਂ ‘ਤੇ ਭਾਰੂ ਪੈਂਦੇ ਸਨ ਅਤੇ ਕਈ ਵਾਰੀ ਸਿੱਖ ਜੰਗ ਦੌਰਾਨ ਜੁਗਤ ਵਜੋਂ ਪਿੱਛੇ ਵੀ ਹੱਟ ਜਾਂਦੇ ਸਨ, ਦਾ ਬਾਖੂਬੀ ਵਰਨਣ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ‘ਚ ਕੀਤਾ ਗਿਆ ਹੈ। ਜਿਸ ਲਈ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਉਨ•ਾਂ ਦੀ ਟੀਮ ਨੇ ਸਲਾਹੁਣਯੋਗ ਕਾਰਜ ਕੀਤਾ ਹੈ।
Can you be more specific about the content of your article? After reading it, I still have some doubts. Hope you can help me.