Home>>Education>>ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਯੋਗਾ ’ਤੇ ਵਰਕਸ਼ਾਪ ਦਾ ਆਯੋਜਨ
EducationLive Tv

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਯੋਗਾ ’ਤੇ ਵਰਕਸ਼ਾਪ ਦਾ ਆਯੋਜਨ

ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਯੋਗਾ ਅਤੇ ਮੈਡੀਟੇਸ਼ਨ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਦੀ ਅਗਵਾਈ ਹੇਠ ਕਰਵਾਈ ਵਰਕਸ਼ਾਪ ’ਚ ਸੰਮਤ ਯੋਗ ਦੇ ਡਾਇਰੈਕਟਰ ਸ਼ਾਰੂਤੀ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ਼ਾਰੂਤੀ ਮਹਾਜਨ ਨੇ ਸਖਸ਼ੀਅਤ ਦੇ ਵਿਕਾਸ ਲਈ ਯੋਗਾ ਅਤੇ ਮੈਡੀਟੇਸ਼ਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਯੋਗਾ ਦਾ ਅਭਿਆਸ ਕਰਨ ਨਾਲ ਸੰਤੁਲਨ, ਧੀਰਜ, ਲਚਕ ਅਤੇ ਤਾਕਤ ’ਚ ਸੁਧਾਰ ਹੁੰਦਾ ਹੈ, ਜਦ ਕਿ ਧਿਆਨ ਮਨ ਨੂੰ ਸਥਿਰ ਤੇ ਤੇਜ਼ ਰੱਖਣ, ਤਣਾਅ ਅਤੇ ਚਿੰਤਾ ਤੋਂ ਮੁਕਤ ਕਰਨ, ਇਕਾਗਰਤਾ ਵਧਾਉਂਦਾ ਹੈ ਅਤੇ ਤੁਹਾਡੀ ਇਮੀਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਮਨ ਅਤੇ ਸਰੀਰ ਨੂੰ ਤੰਦਰੁਸਤ ਅਤੇ ਖੁਸ਼ ਰੱਖਣ ਲਈ ਯੋਗ ਅਤੇ ਅਭਿਆਸ ਕਰਨ ਦੀ ਆਦਤ ਵਿਕਸਿਤ ਕਰਨ ਸਬੰਧੀ ਪ੍ਰੇਰਿਆ।

ਇਸ ਮੌਕੇ ਪ੍ਰਿੰ: ਡਾ. ਢਿੱਲੋਂ ਨੇ ਸ਼ਾਰੂਤੀ ਮਹਾਜਨ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਰਫ਼ਤਾਰ ਭਰੇ ਮਾਹੌਲ ’ਚ ਹਰੇਕ ਇਨਸਾਨ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ, ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਫ਼ਿੱਟ ਰੱਖਣ ਦੇ ਨਾਲ ਨਾਲ ਸਾਨੂੰ ਅਣਗਿਣਤ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਇਸ ਮੌਕੇ ਡਾ. ਪਰਵਿੰਦਰਜੀਤ ਕੌਰ ਨੇ ਆਏ ਮਹਿਮਾਨ ਅਤੇ ਪ੍ਰਿੰ: ਡਾ. ਢਿੱਲੋ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਸਟਾਫ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

3 Comments

Leave a Reply

Your email address will not be published. Required fields are marked *