Home>>Education>>ਸ: ਛੀਨਾ ਵੱਲੋਂ ਗਿ: ਦਿੱਤ ਸਿੰਘ ਰਚਨਾਵਲੀ : ‘ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ’ ਧਾਰਮਿਕ ਪੁਸਤਕ ਕੀਤੀ ਲੋਕ ਅਰਪਿਤ
Education

ਸ: ਛੀਨਾ ਵੱਲੋਂ ਗਿ: ਦਿੱਤ ਸਿੰਘ ਰਚਨਾਵਲੀ : ‘ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ’ ਧਾਰਮਿਕ ਪੁਸਤਕ ਕੀਤੀ ਲੋਕ ਅਰਪਿਤ

¸ਗਿਆਨੀ ਦਿੱਤ ਸਿੰਘ ‘ਸਿੰਘ ਸਭਾ ਲਾਹੌਰ’ ਦੇ ਨਾਮਵਰ ਬੁਲਾਰੇ ਤੇ ਖੋਜ਼ੀ ਵਿਦਵਾਨ ਸਨ। ਖ਼ਾਲਸਾ ਕਾਲਜ ਸੋਸਾਇਟੀ 22 ਫਰਵਰੀ 1890 ਈ: ਨੂੰ ਸਥਾਪਿਤ ਹੋਈ ਅਤੇ 5 ਮਾਰਚ 1892 ਈ. ਨੂੰ ਖ਼ਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ। ਜਦ 22 ਅਕਤੂਬਰ 1893 ਈ. ਨੂੰ ਖ਼ਾਲਸਾ ਕਾਲਜ ਮਿਡਲ ਸਕੂਲ ਦਾ ਉਦਘਾਟਨੀ ਸਮਾਰੋਹ ਹੋਇਆ ਤਾਂ ਗਿ: ਦਿੱਤ ਸਿੰਘ ਇਸ ਸਮਾਗਮ ‘ਚ ਮੌਜੂਦ ਸਨ ਅਤੇ ਉਨ•ਾਂ ਨੇ ਖ਼ਾਲਸਾ ਅਖ਼ਬਾਰ ਲਾਹੌਰ ਦਾ ਸਪਤਾਹਿਕ ਵਿਸ਼ੇਸ਼ ਵਿਸ਼ੇਸ਼ ਅੰਕ 23 ਅਕਤੂਬਰ 1893 ਈ. ਨੂੰ ਪ੍ਰਕਾਸ਼ਿਤ ਕੀਤਾ। ਇਹ ਵਿਚਾਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੇ ਗਿ: ਦਿੱਤ ਸਿੰਘ ਰਚਨਾਵਲੀ ‘ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ’ ਧਾਰਮਿਕ ਪੁਸਤਕ ਲੋਕ ਅਰਪਿਤ ਕਰਨ ਸਮੇਂ ਸਾਂਝੇ ਕੀਤੇ।

ਇਸ ਮੌਕੇ ਸ: ਛੀਨਾ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਜੋ ਕਿ ਇਸ ਧਾਰਮਿਕ ਪੁਸਤਕ ਦੇ ਸੰਪਾਦਕ ਹਨ, ਨੂੰ ਇਸ ਸਬੰਧੀ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਹ ਜਿੱਥੇ ਇਕ ਕਾਬਲ ਪ੍ਰਿੰਸੀਪਲ ਵਜੋਂ ਉਕਤ ਸਕੂਲ ‘ਚ ਸੇਵਾ ਨਿਭਾਅ ਰਹੇ ਹਨ, ਉਥੇ ਉਹ ਸਿੱਖ ਇਤਿਹਾਸ ਖੋਜ ਦੀ ਖੋਜ ਅਤੇ ਵਿੱਦਿਅਕ ਪ੍ਰਪੱਖ ਪ੍ਰਤੀ ਆਪਣਾ ਕਾਰਜ ਪ੍ਰਸੰਸਾ ਭਰਪੂਰ ਅਦਾ ਕਰ ਰਹੇ ਹਨ ਅਤੇ ਇਸ ਸਮੇਂ ਉਹ ਖੋਜ ਅਤੇ ਧਾਰਮਿਕ ਦੇ ਖੇਤਰ ‘ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।

ਸ: ਛੀਨਾ ਨੇ ਕਿਹਾ ਕਿ ਖ਼ਾਲਸਾ ਕਾਲਜ ਸੋਸਾਇਟੀ ਦੀ ਇਸ ਵਿੱਦਿਅਕ ਸੰਸਥਾ ਦੀ ਸਥਾਪਨਾ ਸਬੰਧੀ ਇਹ ਇਤਿਹਾਸਕ ਦਸਤਾਵੇਜ਼ ਹੈ। ਉਨ•ਾਂ ਕਿਹਾ ਗਿ: ਦਿੱਤ ਸਿੰਘ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੱਢਲੇ ਮੈਂਬਰ ਵੀ ਸਨ। ਉਨ•ਾਂ ਕਿਹਾ ਕਿ ਸੋਸਾਇਟੀ ਨੇ ਗਿਆਨੀ ਜੀ ਦੀਆਂ 2 ਪੁਸਤਕਾਂ ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜੀਵਨ ਥਕਾ ਸ੍ਰੀ ਗੁਰੂ ਅੰਗਦ ਦੇਵ ਜੀ 1896 ਈ. ‘ਚ ਪ੍ਰਕਾਸ਼ਿਤ ਕੀਤੀਆਂ ਜੋ ਵਿਦਿਆਰਥੀਆਂ ਨੂੰ ਧਾਰਮਿਕ ਵਿੱਦਿਆ ਪ੍ਰਦਾਨ ਕਰਨ ਲਈ ਉਨ•ਾਂ ਪਾਸੋਂ ਲਿਖਵਾਈਆਂ ਗਈਆਂ ਸਨ। ਇਸ ਮੌਕੇ ਸ: ਛੀਨਾ ਨੇ ਪੁਸਤਕ ਦੀ ਪ੍ਰਕਾਸ਼ਨਾ ਲਈ ਇਸਦੇ ਸੰਪਾਦਕ ਤੇ ਪ੍ਰਕਾਸ਼ਕ ਨੂੰ ਵਧਾਈ ਦਿੱਤੀ।

ਇਸ ਮੌਕੇ ਡਾ. ਗੋਗੋਆਣੀ ਨੇ ਕਿਹਾ ਕਿ ਉਕਤ ਧਾਰਮਿਕ ਪੁਸਤਕ ਗਿਆਨੀ ਜੀ ਦੀਆਂ 3 ਰਚਨਾਵਾਂ ਦਾ ਸੰਗ੍ਰਹਿ ਹੈ। ਉਨ•ਾਂ ਕਿਹਾ ਕਿ ਦੁਰਗਾ ਪ੍ਰਬੋਧ, ਕਲਗੀਧਰ ਉਪਕਾਰ ਅਤੇ ਭਗਤ ਮੰਗਲ ਤਕਰੀਬਨ 121 ਸਾਲਾਂ ਬਾਅਦ ਇਹ ਦੁਬਾਰਾ ਪ੍ਰਕਾਸ਼ਿਤ ਹੋਈਆਂ ਹਨ। ਉਨ•ਾਂ ਕਿਹਾ ਕਿ ਇਸ ਪੁਸਤਕ ‘ਚ ਖ਼ਾਲਸਾ ਪੰਥ ਦੀ ਸਾਜਨਾ ਅਤੇ ਦਸਮ ਬਾਣੀ ਸਬੰਧੀ ਬਹੁਤ ਸ਼ਾਨਦਾਰ ਵਿਚਾਰ ਹਨ। ਸਿੰਘ ਸਭਾ ਲਹਿਰ ਸਮੇਂ ਬਹੁਤ ਸਾਰੇ ਸਿੱਖ ਇਤਿਹਾਸ ਤੇ ਮਰਿਯਾਦਾ ਸਬੰਧੀ ਭਰਮ ਭੁਲੇਖਿਆਂ ਦੇ ਉਤਰ ਵੀ ਦਿੱਤੇ ਗਏ ਹਨ।

ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਗੋਗੋਆਣੀ ਨੂੰ ਉਕਤ ਧਾਰਮਿਕ ਪੁਸਤਕ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਇਕ ਬਹੁਤ ਸੂਝਵਾਨ ਇਨਸਾਨ ਅਤੇ ਉਨ•ਾਂ ਦੀਆਂ ਪਹਿਲਾਂ ਵੀ ਕਈ ਧਾਰਮਿਕ ਪੁਸਤਕਾਂ ਪ੍ਰਕਾਸ਼ਿਤ ਸੋਸਾਇਟੀ ਵੱਲੋਂ ਲੋਕ ਅਰਪਿਤ ਕੀਤੀਆਂ ਗਈਆਂ ਹਨ।
ਕੈਪਸ਼ਨ:

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ‘ਗਿ: ਦਿੱਤ ਸਿੰਘ ਰਚਨਾਵਲੀ:‐ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ’ ਪੁਸਤਕ ਲੋਕ ਅਰਪਿਤ ਕਰਦੇ ਹੋਏ ਨਾਲ ਸੰਪਾਦਕ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਹੋਰ।

5 Comments

Leave a Reply

Your email address will not be published. Required fields are marked *